ਸ਼ੁੱਕਰਵਾਰ ਨੂੰ ਚੇਨਈ ਸੁਪਰ ਕਿੰਗਜ਼ (CSK) ਅਤੇ ਸਨਰਾਈਜ਼ਰਸ ਹੈਦਰਾਬਾਦ (SRH) ਵਿਚਕਾਰ ਇੰਡੀਅਨ ਪ੍ਰੀਮੀਅਰ ਲੀਗ (IPL) 2024 ਦੇ ਮੈਚ ਦੀ ਸਮਾਪਤੀ ਤੋਂ ਬਾਅਦ, ਹੈਦਰਾਬਾਦ ਦੇ ਫ੍ਰੈਂਚਾਇਜ਼ੀ ਖਿਡਾਰੀਆਂ ਨੇ ਐੱਮਐੱਸ ਧੋਨੀ ਦੀ ਤਾਰੀਫ ਕੀਤੀ ਅਤੇ ਕਿਹਾ ਕਿ ਹਰ ਕੋਈ ਉਸ ਦਾ ਪ੍ਰਸ਼ੰਸਕ ਹੈ।
ਆਈਪੀਐਲ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਇੱਕ ਛੋਟੀ ਜਿਹੀ ਕਲਿੱਪ ਸਾਂਝੀ ਕੀਤੀ ਜਿੱਥੇ ਹੈਦਰਾਬਾਦ ਦੇ ਖਿਡਾਰੀਆਂ ਨੇ ਸਾਬਕਾ ਸੀਐਸਕੇ ਕਪਤਾਨ ਦੀ ਆਭਾ ਦੀ ਸ਼ਲਾਘਾ ਕੀਤੀ।