ਹਰਸਿਮਰਨ ਦੀ ਕਲਮ ਤੋਂ —
ਬ੍ਰਿਸਬੇਨ ਪਾਰਟ ੧
ਸ਼ਹਿਰ ਸਾਡਾ ਬ੍ਰਿਸਬੇਨ ਪਿੱਛੋਂ ਆਏ ਆਂ ਪੰਜਾਬ ਤੋਂ।
ਏਥੇ ਰਹਿ ਪੂਰੇ ਕੀਤੇ ਸਜਾਏ ਅਸੀਂ ਖ਼ਵਾਬ ਜੋ।
ਸਮੁੰਦਰ ਕਿਨਾਰੇ ਸੋਹਣੀ ਵੀਲ ਦੀ ਸਵਾਰੀ ਏ।
ਕਰ ਲਓ ਤਿਆਰੀ ਸਾਡੀ ਓਲੰਪਿਕ ਦੀ ਵਾਰੀ ਏ।
ਲਾਈਟਾਂ ਨਾਲ ਜਗ ਮੱਗ ਰਹਿੰਦਾ ਸਾਡਾ ਸ਼ਹਿਰ ਜੀ।
ਸਾਊਥ ਬੈਂਕ ਕਹਿਲਾਉਂਦਾ ਜਿਥੇ ਬ੍ਰਿਸਬੇਨ ਨਹਿਰ ਜੀ।
ਤੁਰੇ ਜਾਂਦੇ ਗੋਰੇ ਮੋਰਨਿੰਗ ਈਵਨਿੰਗ ਇੱਥੇ ਕਹਿੰਦੇ ਨੇ।
ਮਿਨਹਾ ਜਿਹਾ ਹੱਸ ਕੇ ਦਿਲ ਮੋਹ ਲੈਂਦੇ ਨੇ।
ਕੰਮਾਂ ਕਾਰਾਂ ਚ ਰੁੱਝਿਆ ਇੱਥੇ ਹਰ ਕੋਈ ਰਹਿੰਦਾ ਏ।
ਮਿਲਣ ਲਈ ਦੋਸਤਾਂ ਨੂੰ ਟਾਈਮ ਕੱਢਣਾ ਪੈਂਦਾ ਏ।
ਕੀ ਦੱਸਾਂ ਬ੍ਰਿਸਬੇਨ ਨੇ ਸਾਨੂੰ ਕੀ ਕੁਝ ਦਿੱਤਾ ਏ।
ਡਾਲਰ ਈ ਨਹੀਂ ਸੋਹਣਾ ਪਰਿਵਾਰ ਵੀ ਦਿੱਤਾ ਏ।
ਖੁਸ਼ੀਆਂ ਦਾ ਭਰਿਆ ਸੰਸਾਰ ਸਾਡਾ ਸ਼ਹਿਰ ਏ।
ਸਾਊਥ ਬੈਂਕ ਕਹਿਲਾਉਂਦਾ ਜਿਥੇ ਬ੍ਰਿਸਬੇਨ ਨਹਿਰ ਏ।
————ਹਰਸਿਮਰਨ ਦੀ ਕਲਮ ਤੋਂ—————
Part 2:- ਬ੍ਰਿਸਬੇਨ ਪਾਰਟ ੨
ਖੁਸ਼ੀਆਂ ਦਾ ਭਰਿਆ ਸੰਸਾਰ ਸਾਡਾ ਸ਼ਹਿਰ ਏ।
ਸਾਊਥ ਬੈਂਕ ਕਹਿਲਾਉਂਦਾ ਜਿਥੇ ਬ੍ਰਿਸਬੇਨ ਨਹਿਰ ਏ।
ਆਓ ਕਦੇ ਤੁਹਾਨੂੰ ਅਸੀਂ ਸ਼ਹਿਰ ਆਪਣਾ ਵਖਾਈਏ।
੪੫ ਮਿੰਟ ਦੂਰ ਗੋਲਡ ਕੋਸਟ ਨਾਲ ਵਾਕਿਫ ਕਰਾਈਏ।
ਰਸਤੇ ਚ ਰੋਕ ਗੱਡੀ ਲੋਗਨ ਗੁਰਦੁਆਰੇ ਵੀ ਲਜਾਵਾਂਗੇ।
ਸ਼ਹਿਰ ਸਾਡੇ ਦੇ ਪਹਿਲੇ ਗੁਰੂ ਘਰ ਮੱਥਾ ਟੇਕਾਵਾਂਗੇ।
ਦਿਲ ਖੁਸ਼ ਹੋ ਜੂ ਤੁਹਾਡਾ ਜੇ ਦਿਨ ਐਤਵਾਰ ਹੋਇਆ।
ਬੱਚੇ ਕਰਦੇ ਹੋਣਗੇ ਕੀਰਤਨ ਜਦੋਂ ਸਜਿਆ ਦੀਵਾਨ ਹੋਇਆ।
ਸੇਵਾ ਕਰ, ਲੰਗਰ ਛੱਕ, ਫੇਰ ਚਾਲੇ ਹਾਈਵੇ ਤੇ ਪਾਵਾਂਗੇ ।
ਕਰ ਪਾਰ ਡ੍ਰੀਮਵਰਲਡ ਤੇ ਮੂਵੀਵਰਲਡ;
ਕੁਝ ਅੱਧੇ ਘੰਟੇ ਮਗਰੋਂ ਗੋਲਡ ਕੋਸਟ ਪੌਂਚ ਜਾਵਾਂਗੇ।
ਸ਼ਾਪਿੰਗ ਲਈ ਏਥੇ ਹਾਰਬਰ ਟਾਊਨ ਮਸ਼ਹੂਰ ਹੈ ਜੀ।
ਤੇ ਪੈਸਿਫਿਕ ਫੇਅਰ ਨਾਲ ਬ੍ਰਾਂਡਾਂ ਦੇ ਭਰਪੂਰ ਹੈ ਜੀ।
ਉੱਚੀਆਂ ਉੱਚੀਆਂ ਬਿਲਡਿੰਗਾਂ ਪਿੱਛੇ ਲੁੱਕਿਆ ਬਹੁਤ ਸੋਹਣਾ ਬੀਚ ਏ।
ਗੋਰਿਆਂ ਨਾਮ ਦਿੱਤਾ ਸਰਫ਼ਰ ਪੈਰਾਡਾਈਜ਼, ਦੇਖ ਬੰਦ ਹੋ ਜਾਂਦੀ ਸਪੀਚ ਏ।
ਵੇਖ ਸਨਸੈੱਟ ਆਪਾਂ ਰਾਤ ਹੋਟਲ ਚ ਬੀਤਾਂਵਾਂਗੇ।
ਅਗਲੇ ਦਿਨ ਸਨਰਾਈਜ਼ ਦੇਖ ਹਾਰਬਰ ਟਾਊਨ ਜਾਵਾਂਗੇ।
ਕਰਕੇ ਸ਼ਾਪਿੰਗ ਫੇਰ ਰਾਹ ਘਰ ਵੱਲ ਦਾ ਲਗਾਵਾਂਗੇ।
ਵੇਖਦੇ ਨਿਹਾਰਦੇ ਸੋਹਣੀ ਕੁਦਰਤ, ਕੁਝ ਰੀਲਾਂ ਵੀ ਬਣਾਵਾਂਗੇ।
————-ਹਰਸਿਮਰਨ ਦੀ ਕਲਮ ਤੋਂ———-
Part :- 3 ਬ੍ਰਿਸਬੇਨ ਪਾਰਟ ੩
ਕੰਮ ਕਾਰ ਸਭ ਇੱਥੇ ਕਰਨੇ ਆਪ ਈ ਪੈਂਦੇ ਨੇ।
ਧੀਆਂ ਪੁੱਤ ਤਾਹੀਓਂ ਸਭ ਬੀਜ਼ੀ ਬਹੁਤ ਰਹਿੰਦੇ ਨੇ।
ਵਾਲਪੇਪਰ ਜਿੰਨੇ ਸੋਹਣੇ ਸਾਡੇ ਸ਼ਹਿਰ ਦੇ ਨਜ਼ਾਰੇ ਨੇ।
ਪਿਛਲੇ ਦੱਸ ਸਾਲ ਹਰਸਿਮਰਨ ਇੱਥੇ ਹੀ ਗੁਜ਼ਾਰੇ ਨੇ।
ਅਗਲੇ ਦਿਨ ਤੁਹਾਨੂੰ ਕੋਆਲਾ ਪਾਰਕ ਵੀ ਦਿਖਾਵਾਂਗੇ।
ਬ੍ਰੇਕਫਾਸਟ ਚ ਕੁੱਲਚੇ ‘ਆਪਣਾ ਪਿੰਡ’ ਜਾ ਕੇ ਖਾਵਾਂਗੇ।
ਬੱਚਿਆਂ ਨੂੰ ਆਪਾਂ ਫੇਰ ਪਲੇ ਜ਼ੋਨ ਲੈ ਜਾਵਾਂਗੇ।
ਥੱਕੇ ਨਾ ਜੇ ਹੋਏ ਗੇੜਾ ਮਾਇਰ ਦਾ ਵੀ ਲਾਵਾਂਗੇ।
ਸ਼ਾਮ ਦੇ ਵੇਲੇ ਇਕ ਦਿਨ ਸਿਟੀ ਘੁੰਮ ਕੇ ਆਵਾਂਗੇ।
ਉੱਚੀਆਂ ਉੱਚੀਆਂ ਬਿਲਡਿੰਗਾਂ ਤੇ ਸੋਹਣੇ ਪੁੱਲ ਵਿਖਾਵਾਂਗੇ।
ਫੋਰਟੀਫਾਈਡ ਵੈਲੀ ਨਾਈਟ ਲਾਇਫ਼ ਲਈ ਬਣਾਈ ਹੈ।
ਸਟੋਰੀ ਬ੍ਰਿਜ ਗੋਰਿਆਂ ਲਾਈਟਾਂ ਨਾਲ ਸਜਾਈ ਹੈ।
ਕਹਿੰਦੇ ਸੁਣਿਆ ਸਿਡਨੀ ਮੈਲਬੌਰਨ ਦੀ ਬੜੀ ਗੱਲਬਾਤ ਏ।
ਘੱਟ ਬ੍ਰਿਸਬੇਨ ਵੀ ਨਹੀਂ ਭਾਵੇਂ ਥੋੜ੍ਹਾ ਜਿਹਾ ਸ਼ਾਂਤ ਏ।
ਕੁਈਨਜ਼ਲੈਂਡ ਸਟੇਟ ਵਿੱਚ ਬ੍ਰਿਸਬੇਨ ਸ਼ਹਿਰ ਹੈ ਜੀ
ਸਾਊਥ ਬੈਂਕ ਕਹਿਲਾਉਂਦਾ ਜਿਥੇ ਬ੍ਰਿਸਬੇਨ ਨਹਿਰ ਹੈ ਜੀ।
———-ਹਰਸਿਮਰਨ ਦੀ ਕਲਮ ਤੋਂ————
Part :- 4 ਬ੍ਰਿਸਬੇਨ ਪਾਰਟ ੪
ਕੁਈਨਜ਼ਲੈਂਡ ਸਟੇਟ ਵਿੱਚ ਬ੍ਰਿਸਬੇਨ ਸ਼ਹਿਰ ਹੈ
ਸਾਊਥ ਬੈਂਕ ਕਹਿਲਾਉਂਦਾ ਜਿਥੇ ਬ੍ਰਿਸਬੇਨ ਨਹਿਰ ਹੈ
ਨੋਰਥ ਵੱਲ ਜਾਈਏ ਡੀਐਫਓ ਆਉਂਦਾ ਏ
ਅੰਦਰ ਜੋ ਜਾਏ ਖਾਲੀ ਹੱਥ ਬਾਹਰ ਨਹੀ ਆਉਂਦਾ ਏ
ਨੋਰਥ ਵੱਲ ਘੁੰਮਣ ਲਈ ਸੀਅ-ਵਰਲਡ ਜਾਈਦਾ
ਗਏ ਹੋਈਏ ਓਧਰ ਜੇ ਸਨਸ਼ਾਈਨ ਵੇਖ ਆਈਦਾ
ਦੇਖਿਓ ਮਾਊਂਟ ਕੂਥਾ ਦੀ ਪਹਾੜੀ ਤੋਂ ਕਿੰਝ ਸ਼ਹਿਰ ਜਗਮਗਾਉਂਦਾ ਏ
ਕੁਈਨਜ਼ਲੈਂਡ ਸਟੇਟ ਚ ਸਾਡਾ ਸ਼ਹਿਰ ਸੋਹਣਾ ਬ੍ਰਿਸਬੇਨ ਆਉਂਦਾ ਏ
ਗੱਲ ਕਰਾਂ ਜੇ ਲਿਖਤੀ,
ਬ੍ਰਿਸਬੇਨ ਇਕਵੰਜਾ ਹਜ਼ਾਰ ਤੋ ਵੱਧ ਭਾਰਤੀਆਂ ਦੇ ਸੁਪਨੇ ਪੁਗਾਉਂਦਾ ਏ।
ਕੁਈਨਜ਼ਲੈਂਡ ਸਟੇਟ ਚ,
ਸਾਡਾ ਬਹੁਤ ਈ ਪਿਆਰਾ ਸ਼ਹਿਰ ਸੋਹਣਾ ਬ੍ਰਿਸਬੇਨ ਆਉਂਦਾ ਏ।
————ਹਰਸਿਮਰਨ ਦੀ ਕਲਮ ਤੋਂ——————