ਆਸਟਰੇਲੀਆ ਦੇ ਸਲਾਮੀ ਬੱਲੇਬਾਜ਼ ਟ੍ਰੈਵਿਸ ਹੈੱਡ ਨੇ ਬੁੱਧਵਾਰ ਨੂੰ ਤਾਜ਼ਾ ਆਈਸੀਸੀ ਟੀ-20 ਰੈਂਕਿੰਗ ‘ਚ ਭਾਰਤ ਦੇ ਸੂਰਿਆਕੁਮਾਰ ਯਾਦਵ ਨੂੰ ਪਛਾੜ ਕੇ ਨੰਬਰ ਇਕ ਬੱਲੇਬਾਜ਼ ਦੇ ਰੂਪ ‘ਚ ਜਗ੍ਹਾ ਬਣਾਈ ਹੈ।
ਸੂਰਿਆਕੁਮਾਰ ਦਸੰਬਰ 2023 ਤੋਂ ਪਹਿਲੇ ਨੰਬਰ ‘ਤੇ ਕਾਬਜ਼ ਸੀ ਪਰ ਟੀ-20 ਵਿਸ਼ਵ ਕੱਪ ਵਿਚ ਹੈੱਡ ਦੀ ਸ਼ਾਨਦਾਰ ਦੌੜ ਨੇ ਉਸ ਨੂੰ ਸਿਖਰ ‘ਤੇ ਪਹੁੰਚਾ ਦਿੱਤਾ ਭਾਵੇਂ ਕਿ ਉਸ ਦੀ ਟੀਮ ਬਾਹਰ ਹੋ ਗਈ ਹੈ।
ਹੈੱਡ ਨੇ ਦੋ ਅਰਧ ਸੈਂਕੜਿਆਂ ਦੀ ਮਦਦ ਨਾਲ 255 ਦੌੜਾਂ ਬਣਾਈਆਂ, ਜਿਸ ਵਿੱਚ ਭਾਰਤ ਖ਼ਿਲਾਫ਼ ਸੁਪਰ ਅੱਠ ਮੁਕਾਬਲੇ ਵਿੱਚ 76 ਦੌੜਾਂ ਵੀ ਸ਼ਾਮਲ ਸਨ।
ਆਸਟਰੇਲੀਅਨ ਸੂਰਿਆਕੁਮਾਰ (842 ਅੰਕ) ਤੋਂ ਦੋ ਅੰਕ ਅੱਗੇ ਹੈ ਜੋ ਇਕ ਸਥਾਨ ਹੇਠਾਂ ਦੂਜੇ ਸਥਾਨ ‘ਤੇ ਆ ਗਿਆ ਹੈ। ਹਾਲਾਂਕਿ, ਉਸ ਕੋਲ ਪਹਿਲੇ ਨੰਬਰ ‘ਤੇ ਮੁੜ ਦਾਅਵਾ ਕਰਨ ਦਾ ਮੌਕਾ ਹੈ ਕਿਉਂਕਿ ਟੀ-20 ਵਿਸ਼ਵ ਕੱਪ ਵਿੱਚ ਭਾਰਤ ਦੀ ਮੁਹਿੰਮ ਅਜੇ ਵੀ ਜ਼ਿੰਦਾ ਹੈ।