ਭਾਰਤ ਇੱਥੇ ਆਸਟਰੇਲੀਆ ਖ਼ਿਲਾਫ਼ ਪਹਿਲੇ ਟੈਸਟ ਦੇ ਪਹਿਲੇ ਦਿਨ ਚਾਹ ਤੱਕ 150 ਦੌੜਾਂ ’ਤੇ ਆਲ ਆਊਟ ਹੋ ਗਿਆ।
ਬੱਲੇਬਾਜ਼ੀ ਕਰਨ ਆਏ ਭਾਰਤ ਨੇ ਦੂਜੇ ਸੈਸ਼ਨ ਵਿੱਚ 24.4 ਓਵਰਾਂ ਵਿੱਚ ਛੇ ਵਿਕਟਾਂ ਗੁਆ ਦਿੱਤੀਆਂ।
ਡੈਬਿਊ ਕਰਨ ਵਾਲੇ ਨਿਤੀਸ਼ ਕੁਮਾਰ ਰੈੱਡੀ ਨੇ ਸਭ ਤੋਂ ਵੱਧ 59 ਗੇਂਦਾਂ ‘ਤੇ 41 ਦੌੜਾਂ ਬਣਾਈਆਂ। ਰਿਸ਼ਭ ਪੰਤ (37), ਧਰੁਵ ਜੁਰੇਲ (11), ਵਾਸ਼ਿੰਗਟਨ ਸੁੰਦਰ (4), ਇੱਕ ਹੋਰ ਡੈਬਿਊ ਕਰਨ ਵਾਲੇ ਹਰਸ਼ਿਤ ਰਾਣਾ ਅਤੇ ਕਪਤਾਨ ਜਸਪ੍ਰੀਤ ਬੁਮਰਾਹ (8) ਲੰਚ ਤੋਂ ਬਾਅਦ ਦੇ ਸੈਸ਼ਨ ਵਿੱਚ ਆਊਟ ਹੋਣ ਵਾਲੇ ਪੰਜ ਹੋਰ ਭਾਰਤੀ ਬੱਲੇਬਾਜ਼ ਸਨ।
ਆਸਟਰੇਲੀਆ ਲਈ ਜੋਸ਼ ਹੇਜ਼ਲਵੁੱਡ (4/29), ਮਿਸ਼ੇਲ ਸਟਾਰਕ (2/14), ਮਿਸ਼ੇਲ ਮਾਰਸ਼ (2/12) ਅਤੇ ਕਪਤਾਨ ਪੈਟ ਕਮਿੰਸ (2/67) ਨੇ ਵਿਕਟਾਂ ਲਈਆਂ।
ਇਸ ਤੋਂ ਪਹਿਲਾਂ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਅਤੇ ਵਨ-ਡਾਊਨ ਵਾਲੇ ਦੇਵਦੱਤ ਪਡਿਕਲ ਆਸਟ੍ਰੇਲੀਆ ‘ਚ ਆਪਣੇ ਪਹਿਲੇ ਟੈਸਟ ਮੈਚ ‘ਚ ਖਾਤਾ ਖੋਲ੍ਹਣ ‘ਚ ਨਾਕਾਮ ਰਹੇ, ਜਦਕਿ ਸਟਾਰ ਬੱਲੇਬਾਜ਼ ਵਿਰਾਟ ਕੋਹਲੀ 12 ਗੇਂਦਾਂ ਦਾ ਸਾਹਮਣਾ ਕਰਨ ਤੋਂ ਬਾਅਦ 5 ਦੌੜਾਂ ਬਣਾ ਕੇ ਆਊਟ ਹੋ ਗਿਆ।