ਤਰਨਤਾਰਨ ਜ਼ਿਲ੍ਹੇ ਵਿੱਚ ਪੱਟੀ ਹੀ ਇੱਕ ਅਜਿਹਾ ਬਲਾਕ ਹੈ ਜਿੱਥੇ ਸਾਰੇ 72 ਸਰਪੰਚ ਨਿਰਵਿਰੋਧ ਚੁਣੇ ਗਏ ਹਨ ਅਤੇ ਇਸ ਤੋਂ ਬਾਅਦ ਇਸ ਦੇ ਨੇੜਲੇ ਨੌਸ਼ਹਿਰਾ ਪੰਨੂਆਂ ਬਲਾਕ ਵਿੱਚ ਕੁੱਲ 59 ਸਰਪੰਚਾਂ ਵਿੱਚੋਂ 56 ਸਰਬਸੰਮਤੀ ਨਾਲ ਚੁਣੇ ਗਏ ਹਨ।
ਨਤੀਜੇ ਵਜੋਂ ਜ਼ਿਲ੍ਹੇ ਦੇ ਪੱਟੀ ਬਲਾਕ ਦੀਆਂ ਗ੍ਰਾਮ ਪੰਚਾਇਤਾਂ ਵਿੱਚ ਇੱਕ ਵੀ ਮੈਂਬਰ ਲਈ ਕੋਈ ਮਤਦਾਨ ਨਹੀਂ ਹੋਵੇਗਾ।
ਪੱਟੀ ਅਤੇ ਨੌਸ਼ਹਿਰਾ ਪੰਨੂਆਂ ਪੱਟੀ ਵਿਧਾਨ ਸਭਾ ਹਲਕੇ ਦਾ ਹਿੱਸਾ ਹਨ, ਜਿਸ ਦੀ ਨੁਮਾਇੰਦਗੀ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਕਰਦੇ ਹਨ।
ਸੱਤਾਧਾਰੀ ਧਿਰ ਨੇ ਭਾਵੇਂ ਇਸ ਨੂੰ ਫਿਰਕੂ ਸਦਭਾਵਨਾ ਅਤੇ ਸ਼ਾਂਤੀ ਵੱਲ ਕਦਮ ਦੱਸਿਆ ਪਰ ਵਿਰੋਧੀ ਪਾਰਟੀਆਂ ਨੇ ਇਸ ਨੂੰ ਜ਼ਮੀਨੀ ਪੱਧਰ ’ਤੇ ਸੱਤਾ ’ਤੇ ਕਾਬਜ਼ ਹੋਣ ਦੀ ਚਾਲ ਕਰਾਰ ਦਿੱਤਾ।
ਸਰਕਾਰੀ ਸੂਤਰਾਂ ਅਨੁਸਾਰ ਸਰਹੱਦੀ ਖੇਤਰ ਦੇ ਬਲਾਕ ਭਿੱਖੀਵਿੰਡ ਅਤੇ ਵਲਟੋਹਾ ਵਿੱਚ ਵੀ ਸਥਿਤੀ ਅਜਿਹੀ ਹੀ ਰਹੀ।