ਨੀਰਜ ਚੋਪੜਾ ਏਸ਼ੀਆਈ ਖੇਡਾਂ ਤੋਂ ਬਾਹਰ, ਟ੍ਰੇਨਿੰਗ ਦੌਰਾਨ ਗਿੱਟੇ ‘ਚ ਲੱਗੀ ਸੱਟ, ਖੁਦ ਪੋਸਟ ਸਾਂਝੀ ਕਰਕੇ ਦਿੱਤੀ ਜਾਣਕਾਰੀ

Aug 30, 2026 - 02:16
 0  2
ਨੀਰਜ ਚੋਪੜਾ ਏਸ਼ੀਆਈ ਖੇਡਾਂ ਤੋਂ ਬਾਹਰ, ਟ੍ਰੇਨਿੰਗ ਦੌਰਾਨ ਗਿੱਟੇ ‘ਚ ਲੱਗੀ ਸੱਟ, ਖੁਦ ਪੋਸਟ ਸਾਂਝੀ ਕਰਕੇ ਦਿੱਤੀ ਜਾਣਕਾਰੀ

ਨੀਰਜ ਚੋਪੜਾ ਸਤੰਬਰ ਵਿਚ ਹੋਣ ਵਾਲੇ ਏਸ਼ੀਅਨ ਗੇਮਸ ਤੋਂ ਬਾਹਰ ਹੋ ਗਏ ਹਨ। ਉਨ੍ਹਾਂ ਨੇ ਅੱਜ ਇੰਸਟਾਗ੍ਰਾਮ ਪੋਸਟ ਜ਼ਰੀਏ ਇਹ ਜਾਣਕਾਰੀ ਦਿੱਤੀ। ਚੋਪੜਾ ਨੇ ਲਿਖਿਆ-ਲਾਜੇਨ ਡਾਇਮੰਡ ਲੀਗ ਵਿਚ ਸੀਜ਼ਨ ਦਾ ਬੈਸਟ ਥ੍ਰੋਅ ਕਰਨ ਦੇ ਕੁਝ ਸਮੇਂ ਬਾਅਦ ਟ੍ਰੇਨਿੰਗ ਦੌਰਾਨ ਗਿੱਟੇ ਵਿਚ ਸੱਟ ਲੱਗ ਗਈ। ਇਸ ਨਾਲ ਲਿਗਾਮੇਂਟ ਫਟ ਗਿਆ। ਇਸ ਸੱਟ ਕਾਰਨ ਨੀਰਜ 5 ਸੰਤਬਰ ਨੂੰ ਬ੍ਰਸੇਲਸ ਵਿਚ ਹੋਣ ਵਾਲੇ ਡਾਇਮੰਡ ਲੀਗ ਫਾਈਨਲ ਤੇ ਵਰਲਡ ਅਲਟੀਮੇਟ ਚੈਂਪੀਅਨਸ਼ਿਪ ‘ਚ ਵੀ ਹਿੱਸਾ ਨਹੀਂ ਲੈ ਸਕਣਗੇ। ਡਾਕਟਰ ਤੇ ਟੀਮ ਨਾਲ ਸਲਾਹ-ਮਸ਼ਵਰੇ ਮਗਰੋਂ ਇਹ ਫੈਸਲਾ ਲਿਆ ਗਿਆ।

ਨੀਰਜ ਨੇ ਕਿਹਾ ਕਿ ਕਾਫੀ ਮਿਹਨਤ ਦੇ ਬਾਅਦ ਉਨ੍ਹਾਂ ਨੂੰ ਲੱਗ ਰਿਹਾ ਸੀ ਕਿ ਉਹ ਆਪਣੀ ਲੈਅ ਹਾਸਲ ਕਰ ਰਹੇ ਹਨ। ਲਾਜੇਨ ਵਿਚ 88.05 ਮੀਟਰ ਦਾ ਥ੍ਰੋਅ ਇਸੇ ਦਾ ਸੰਕੇਤ ਸੀ। ਨੀਰਜ ਲਾਜੇਨ ਡਾਇਮੰਡ ਲੀਗ ਵਿਚ ਦੂਜੇ ਸਥਾਨ ‘ਤੇ ਰਹੇ ਸਨ। ਉਨ੍ਹਾਂ ਨੇ ਸ਼ੁੱਕਰਵਾਰ ਨੂੰ ਹੀ ਡਾਇਮੰਡ ਲੀਗ ਫਾਈਨਲ ਲਈ ਕੁਆਲੀਫਾਈ ਕੀਤਾ ਸੀ। ਉਨ੍ਹਾਂ ਨੇ ਇਸ ਸੀਜ਼ਨ ਵਿਚ 2 ਡਾਇਮੰਡ ਲੀਗ ਮੁਕਾਬਲੇ ਖੇਡੇ ਤੇ ਦੋਵਾਂ ਵਿਚ ਦੂਜੇ ਸਥਾਨ ‘ਤੇ ਰਹੇ।

19 ਜੂਨ ਨੂੰ ਦੋਹਾ ਤੇ 21 ਅਗਸਤ ਨੂੰ ਲਾਜੇਨ ਵਿਚ ਦੂਜੇ ਸਥਾਨ ‘ਤੇ ਰਹਿਣ ਨਾਲ ਉਨ੍ਹਾਂ ਨੂੰ ਕੁੱਲ 12 ਅੰਕ ਮਿਲੇ। ਉਹ ਸਟੈਂਡਿੰਗ ਵਿਚ 6ਵੇਂ ਸਥਾਨ ‘ਤੇ ਰਹੇ ਤੇ 5 ਸਤੰਬਰ ਨੂੰ ਬ੍ਰਸੇਲਸ ਵਿਚ ਹੋਣ ਵਾਲੇ ਫਾਈਨਲ ਲਈ ਕੁਆਲੀਫਾਈ ਕੀਤਾ। ਹੁਣ ਗੋਡੇ ਦੀ ਸੱਟ ਕਰਕੇ ਉਹ ਇਸ ਫਾਈਨਲ ਵਿਚ ਹਿੱਸਾ ਨਹੀਂ ਲੈ ਸਕਣਗੇ। ਨੀਰਜ ਪਿਛਲੇ ਸਾਲ ਸਤੰਬਰ ਤੋਂ ਲੋਅਰ ਬੈਕ ਇੰਜਰੀ ਤੋਂ ਪ੍ਰੇਸ਼ਾਨ ਸੀ। ਇਸੇ ਵਜ੍ਹਾ ਤੋਂ ਉਨ੍ਹਾਂ ਦਾ 2026 ਸੀਜ਼ਨ ਵੀ ਦੇਰ ਨਾਲ ਸ਼ੁਰੂ ਹੋਇਆ। ਉਨ੍ਹਾਂ ਨੇ ਦੋਹਾ ਡਾਇਮੰਡ ਲੀਗ ਤੋਂ ਵਾਪਸੀ ਕੀਤੀ। ਗਲਾਸਗੋ ਕਾਮਨਵੈਲਥ ਗੇਮਸ ਵਿਚ ਉਹ ਪੂਰੀ ਤਰ੍ਹਾਂ ਫਿਟ ਨਹੀਂ ਸਨ। ਇਸ ਦੇ ਬਾਵਜੂਦ ਉਨ੍ਹਾਂ ਨੇ 85.83 ਮੀਟਰ ਥ੍ਰੋਅ ਦੇ ਨਾਲ ਸਿਲਵਰ ਮੈਡਲ ਜਿੱਤਿਆ। ਸ਼੍ਰੀਲੰਕਾ ਦੇ ਰੂਮੇਸ਼ ਥਰਾਂਗਾ ਨੇ 89.75 ਮੀਟਰ ਦੇ ਥ੍ਰੋਅ ਦੇ ਨਾਲ ਗੋਲਡ ਜਿੱਤਿਆ ਸੀ।

What's Your Reaction?

Like Like 0
Dislike Dislike 0
Love Love 0
Funny Funny 0
Angry Angry 0
Sad Sad 0
Wow Wow 0