‘ਬੋਰਨ ਟੂ ਸ਼ਾਈਨ’ ਤੋਂ ਲੈ ਕੇ ‘ਸਟੇਟ ਅਲਰਟ ਔਨਲਾਈਨ’ ਤੱਕ, ਟਿਕਟਾਂ ਦੀ ਧੋਖਾਧੜੀ ਕਰਨ ਵਾਲਿਆਂ ਵਿਰੁੱਧ ਦਿੱਲੀ ਪੁਲਿਸ ਦੀ ਚੇਤਾਵਨੀ ਨੂੰ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਕਾਫੀ ਸਲਾਹਿਆ ਹੈ।
ਦਿੱਲੀ ਪੁਲਿਸ ਨੇ ਉਤਸੁਕਤਾ ਨਾਲ ਉਡੀਕ ਕਰਨ ਵਾਲੇ ਪ੍ਰਸ਼ੰਸਕਾਂ ਨੂੰ ਸਾਈਬਰ ਕ੍ਰਾਈਮ ਦਾ ਸ਼ਿਕਾਰ ਹੋਣ ਅਤੇ ਕੰਸਰਟ ਦੀਆਂ ਟਿਕਟਾਂ ਦੇ ਲਾਲਚ ਵਿੱਚ ਧੋਖੇਬਾਜ਼ਾਂ ਨੂੰ ਭੁਗਤਾਨ ਕਰਨ ਤੋਂ ਰੋਕਣ ਲਈ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਇੱਕ ਰਚਨਾਤਮਕ ਚੇਤਾਵਨੀ ਦਿੱਤੀ ਹੈ।
ਪੁਲਿਸ ਨੇ ਦਿਲਜੀਤ ਦੇ ਮਸ਼ਹੂਰ ਟ੍ਰੈਕ ‘ਬੋਰਨ ਟੂ ਸ਼ਾਈਨ’ ‘ਤੇ ਹੋਏ ਕੰਸਰਟ ਦਾ ਵੀਡੀਓ ਸਾਂਝਾ ਕੀਤਾ ਹੈ। ਉਨ੍ਹਾਂ ਨੇ ਦਿਲਜੀਤ ਦੇ ਟਰੈਕ ਦੇ ਬੋਲਾਂ ਦੀ ਵਰਤੋਂ ਕਰਦੇ ਹੋਏ ਇੱਕ ਕੈਪਸ਼ਨ ਲਿਖਿਆ।