ਮੁਹਾਲੀ ’ਚ ਦੋ ਸਾਲ ਪਹਿਲਾਂ ਐਨ.ਡੀ.ਪੀ.ਐਸ. ਐਕਟ ਤਹਿਤ ਦਰਜ ਕੀਤੇ ਗਏ ਕੇਸ ਦੀ ਜਾਂਚ ਲਈ ਪਿਛਲੇ ਦਿਨੀਂ ਪਟਿਆਲਾ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਅਗਵਾਈ ਹੇਠ ਨਵੀਂ ਸਿੱਟ ਗਠਿਤ ਕੀਤੀ ਗਈ ਸੀ, ਜਿਸ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਸਿਟ ਨੇ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਪੁੱਛ-ਪੜਤਾਲ ਲਈ 16 ਜਨਵਰੀ ਨੂੰ ਪਟਿਆਲਾ ਸਥਿਤ ਡੀਆਈਜੀ ਦੇ ਦਫਤਰ ਵਿਚ ਪੇਸ਼ ਹੋਣ ਲਈ ਸੱਦਿਆ ਹੈ।