ਸ਼ਨੀਵਾਰ ਨੂੰ ਅੰਮ੍ਰਿਤਸਰ ‘ਚ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਕਿ ਕਾਂਗਰਸ ਸੱਤਾ ‘ਚ ਆਉਣ ‘ਤੇ ਕਿਸਾਨਾਂ ਦੇ ਕਰਜ਼ੇ ਮੁਆਫ ਕਰੇਗੀ, ਕਿਸਾਨਾਂ ਦੇ ਕਰਜ਼ੇ ਦੀਆਂ ਜ਼ਰੂਰਤਾਂ ਦੀ ਸਮੀਖਿਆ ਜਾਰੀ ਰੱਖਣ ਲਈ ਇਕ ਗਰੁੱਪ ਬਣਾਏਗੀ, ਗਾਰੰਟੀਸ਼ੁਦਾ ਸਮਰਥਨ ਮੁੱਲ ਮੁਹੱਈਆ ਕਰਵਾਏਗੀ ਅਤੇ ਫਸਲਾਂ ਦੇ ਬੀਮੇ ਦਾ ਪੁਨਰਗਠਨ ਕਰੇਗੀ।
ਭਾਜਪਾ ਸਰਕਾਰ ਨੇ 22 ਲੋਕਾਂ ਨੂੰ ਅਰਬਪਤੀ ਬਣਾਇਆ ਪਰ ਕਾਂਗਰਸ ਕਰੋੜਾਂ ਲੋਕਾਂ ਨੂੰ ‘ਲਖਪਤੀ’ ਬਣਾਵੇਗੀ। ਇਨ੍ਹਾਂ ਲੋਕਾਂ ਵਿੱਚ ਬੇਰੁਜ਼ਗਾਰ ਨੌਜਵਾਨ ਅਤੇ ਆਰਥਿਕ ਤੌਰ ‘ਤੇ ਕਮਜ਼ੋਰ ਪਰਿਵਾਰਾਂ ਤੋਂ ਆਉਣ ਵਾਲੇ ਨੌਜਵਾਨ ਸ਼ਾਮਲ ਹੋਣਗੇ। ਹਰ ਔਰਤ ਨੂੰ ਉਸਦੇ ਬੈਂਕ ਖਾਤੇ ਵਿੱਚ 8,500 ਰੁਪਏ ਮਿਲਣਗੇ।