ਇਸਲਾਮ ਧਰਮ ਬਾਰੇ ਟਿੱਪਣੀ ‘ਤੇ ਦੂਜੀ ਧਿਰ ਨੇ ਚੰਗੇ ਸ਼ਬਦਾਂ ‘ਚ ਦਿੱਤਾ ਸਪਸ਼ਟੀਕਰਨ, ਸ਼ਾਹੀ ਇਮਾਮ ਬੋਲੇ- “ਪੰਜਾਬ ਚ ਸ਼ਾਂਤੀ ਸਾਡੀ ਪਹਿਲ”

Oct 2, 2026 - 03:23
 0  0
ਇਸਲਾਮ ਧਰਮ ਬਾਰੇ ਟਿੱਪਣੀ ‘ਤੇ ਦੂਜੀ ਧਿਰ ਨੇ ਚੰਗੇ ਸ਼ਬਦਾਂ ‘ਚ ਦਿੱਤਾ ਸਪਸ਼ਟੀਕਰਨ, ਸ਼ਾਹੀ ਇਮਾਮ ਬੋਲੇ- “ਪੰਜਾਬ ਚ ਸ਼ਾਂਤੀ ਸਾਡੀ ਪਹਿਲ”

ਬੀਤੀ ਰਾਤ ਲੁਧਿਆਣਾ ਦੀ ਇਤਿਹਾਸਿਕ ਜਾਮਾ ਮਸਜਿਦ ਵਿੱਚ ਸੱਦੀ ਗਈ ਸ਼ਹਿਰ ਭਰ ਦੇ ਜਿੰਮੇਦਾਰ ਮੁਸਲਮਾਨਾਂ ਦੀ ਮੀਟਿੰਗ ਪੰਡਿਤ ਧਰੇਂਦਰ ਸ਼ਾਸਤਰੀ ਜੀ ਦੇ ਸਪਸ਼ਟੀਕਰਨ ਤੋਂ ਬਾਅਦ ਅਮਨ ਸ਼ਾਂਤੀ ਅਤੇ ਭਾਈਚਾਰੇ ਦੀ ਕਾਮਨਾ ਦੇ ਨਾਲ ਸਮਾਪਤ ਹੋਈ।

ਇਸ ਮੌਕੇ ਸੰਬੋਧਨ ਕਰਦੇ ਹੋਏ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਦੱਸਿਆ ਕਿ ਬੀਤੇ ਦੋ ਦਿਨ ਪਹਿਲਾਂ ਸ਼ਹਿਰ ਵਿੱਚ ਹੋਏ ਇੱਕ ਧਾਰਮਿਕ ਸਮਾਗਮ ਦੇ ਦੌਰਾਨ ਇਸਲਾਮ ਧਰਮ ਤੇ ਕੀਤੀ ਗਈ ਟਿੱਪਣੀ ਤੋਂ ਬਾਅਦ ਉਹਨਾਂ ਵੱਲੋਂ ਪ੍ਰੈਸ ਦੇ ਜਰੀਏ ਜੋ ਸੁਨੇਹਾ ਦਿੱਤਾ ਗਿਆ ਸੀ ਕਿ ਜੇਕਰ ਉਹ ਆਪਣੇ ਸ਼ਬਦ ਵਾਪਸ ਲੈ ਲੈਣਗੇ ਤਾਂ ਇਹ ਸਭ ਤੋਂ ਚੰਗਾ ਹੋਏਗਾ।

ਸ਼ਾਹੀ ਇਮਾਮ ਨੇ ਦੱਸਿਆ ਕਿ ਸੋਸ਼ਲ ਮੀਡੀਆ ਦੇ ਜਰੀਏ ਕੱਲ੍ਹ ਰਾਤ ਦੂਜੇ ਧਿਰ ਵੱਲੋਂ ਵੀ ਬੜੀ ਹੀ ਸੂਝ ਬੂਝ ਦੇ ਨਾਲ ਸਾਰੇ ਧਰਮਾਂ ਦੀ ਏਕਤਾ ਅਤੇ ਸਨਮਾਨ ਦਾ ਸੁਨੇਹਾ ਵਾਪਸ ਮਿਲਿਆ। ਇਸ ਤੋਂ ਬਾਅਦ ਅੱਜ ਦੀ ਮੀਟਿੰਗ ਵਿੱਚ ਇਹ ਫੈਸਲਾ ਲਿਆ ਗਿਆ ਕਿ ਇਸ ਘਟਨਾ ਦੇ ਨਾਲ ਜੋ ਹਾਲਾਤ ਪੈਦਾ ਹੋਏ ਸਨ ਉਹਨਾਂ ਨੂੰ ਖਤਮ ਕੀਤਾ ਜਾਵੇ। ਉਹਨਾਂ ਕਿਹਾ ਕਿ ਸਾਡਾ ਮਕਸਦ ਸਿਰਫ ਇੰਨਾ ਸੀ ਕਿ ਆਪਣੇ ਆਪਣੇ ਧਰਮ ਵਿੱਚ ਰਹਿ ਕੇ ਆਪਣੇ ਲੋਕਾਂ ਨੂੰ ਜਾਗਰੂਕ ਕੀਤਾ ਜਾਏ ਅਤੇ ਅਮਨ ਭਾਈਚਾਰੇ ਨੂੰ ਬਣਾ ਕੇ ਰੱਖਿਆ ਜਾਵੇ। ਪੰਜਾਬ ਸਦੀਆਂ ਤੋਂ ਹਿੰਦੂ ਮੁਸਲਿਮ ਸਿੱਖ ਭਾਈਚਾਰੇ ਦਾ ਗਵਾਹ ਹੈ।

ਇਸ ਮੌਕੇ ਆਪਣੇ ਸੰਬੋਧਨ ਵਿੱਚ ਸ਼ਾਹੀ ਇਮਾਮ ਨੇ ਬਾਬਾ ਜੀ ਵੱਲੋਂ ਆਏ ਚੰਗੇ ਜਵਾਬ ਦੇ ਨਾਲ ਨਾਲ ਕੁਝ ਲੋਕਾਂ ਵੱਲੋਂ ਸੋਸ਼ਲ ਮੀਡੀਆ ਦੇ ਰਾਹੀਂ ਨਫਰਤ ਫੈਲਾਣ ਦੀਆਂ ਕੋਸ਼ਿਸ਼ਾਂ ਦੀ ਨਿੰਦਾ ਕੀਤੀ। ਉਹਨਾਂ ਕਿਹਾ ਕਿ ਲੁਧਿਆਣਾ ਜਾਮਾ ਮਸਜਿਦ ਵੱਲੋਂ ਕੀਤੇ ਗਏ ਐਲਾਨ ਵਿੱਚ ਸ਼ਬਦਾਂ ਦੀ ਮਰਿਆਦਾ ਰੱਖੀ ਗਈ ਸੀ ਅਤੇ ਸਾਨੂੰ ਜਵਾਬ ਵੀ ਭਾਈਚਾਰੇ ਵਾਲਾ ਵਾਪਸ ਆਇਆ।

ਸ਼ਾਹੀ ਇਮਾਮ ਮੌਲਾਨਾ ਉਸਮਾਨ ਲੁਧਿਆਣਵੀ ਨੇ ਮੀਟਿੰਗ ਵਿੱਚ ਸ਼ਾਮਿਲ ਹੋਏ ਸ਼ਹਿਰ ਭਾਰ ਦੀਆਂ ਦਰਜਨਾਂ ਮਸਜਿਦਾਂ ਦੇ ਇਮਾਮ, ਪ੍ਰਧਾਨ ਅਤੇ ਮੁਸਲਿਮ ਸੰਸਥਾਵਾਂ ਦੇ ਜਿੰਮੇਦਾਰ ਮੁਸਲਿਮ ਨੌਜਵਾਨ ਆਗੂਆਂ ਦਾ ਧੰਨਵਾਦ ਕਰਦੇ ਹੋਏ ਸ਼ਹਿਰ ਵਿੱਚ ਆਪਸੀ ਭਾਈਚਾਰੇ ਨੂੰ ਬਣਾਏ ਰੱਖਣ ਦੇ ਲਈ ਨਾ ਸਿਰਫ ਦੁਆ ਕਰਵਾਈ ਬਲਕਿ ਸਾਫ ਅੱਖਰਾਂ ਵਿੱਚ ਇਹ ਵੀ ਕਿਹਾ ਕਿ ਸਦੀਆਂ ਤੋਂ ਲੁਧਿਆਣਾ ਹਿੰਦੂ, ਮੁਸਲਿਮ, ਸਿੱਖ ਏਕਤਾ ਦਾ ਪ੍ਰਤੀਕ ਹੈ ਜਿਸ ਨੂੰ ਹਮੇਸ਼ਾ ਸਾਰੇ ਧਰਮਾਂ ਦੇ ਲੋਕਾਂ ਦੇ ਲਈ ਗੁਲਦਸਤਾ ਬਣਾਏ ਰੱਖਣਾ ਸਾਡੀ ਸਾਰਿਆਂ ਦੀ ਜਿੰਮੇਵਾਰੀ ਹੈ।

ਸ਼ਾਹੀ ਇਮਾਮ ਨੇ ਦੱਸਿਆ ਕਿ ਅੱਜ ਲੁਧਿਆਣਾ ਦੇ ਮੁਸਲਮਾਨਾਂ ਦਾ ਇੱਕ ਵਫਦ ਅਡੀਸ਼ਨਲ ਪੁਲਿਸ ਕਮਿਸ਼ਨਰ ਰੁਪਿੰਦਰ ਸਿੰਘ ਨੂੰ ਮਿਲਿਆ ਅਤੇ ਉਹਨਾਂ ਤੋਂ ਇਹ ਮੰਗ ਕੀਤੀ ਗਈ ਕੀ ਅੱਗੇ ਤੋਂ ਲੁਧਿਆਣਾ ਵਿੱਚ ਕਿਸੇ ਵੀ ਧਰਮ ਦੇ ਧਾਰਮਿਕ ਆਯੋਜਨ ਵਿੱਚ ਇਸ ਗੱਲ ਨੂੰ ਯਕੀਨੀ ਬਣਾਇਆ ਜਾਏ ਕਿ ਕੋਈ ਵੀ ਧਾਰਮਿਕ ਵਿਦਵਾਨ ਕਿਸੇ ਵੀ ਧਰਮ ਦੇ ਪ੍ਰਤੀ ਕੋਈ ਵੀ ਗਲਤ ਟਿੱਪਣੀ ਨਹੀਂ ਕਰੇਗਾ। ਸ਼ਾਹੀ ਇਮਾਮ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਇਸ ਸਾਰੇ ਮਾਮਲੇ ਦੇ ਦੌਰਾਨ ਬੜੀ ਹੀ ਸਮਝਦਾਰੀ ਦੇ ਨਾਲ ਕੰਮ ਲਿਤਾ।

What's Your Reaction?

Like Like 0
Dislike Dislike 0
Love Love 0
Funny Funny 0
Angry Angry 0
Sad Sad 0
Wow Wow 0